ਭਾਸ਼ਾ ਪਹੁੰਚ ਸ਼ਿਕਾਇਤਾਂ
ਅਰਬੀ | ਚੀਨੀ (ਸਰਲੀਕ੍ਰਿਤ) | ਚੀਨੀ (ਰਵਾਇਤੀ) | ਫ਼ਾਰਸੀ | ਕੋਰੀਆਈ | ਪੰਜਾਬੀ | ਰੂਸੀ | ਸਪੇਨੀ | ਟੈਗਾਲੋਗ | ਵੀਅਤਨਾਮੀ
ਕਿਸੇ ਖਾਸ ਅਦਾਲਤ ਦੇ ਦੁਭਾਸ਼ੀਏ ਬਾਰੇ ਸ਼ਿਕਾਇਤ ਦਾਇਰ ਕਰਨ ਬਾਰੇ ਜਾਣਕਾਰੀ (ਅਤੇ ਫਾਰਮ) ਲਈ: ਕੈਲੀਫੋਰਨੀਆ ਅਦਾਲਤ ਦੇ ਦੁਭਾਸ਼ੀਏ ਬਾਰੇ ਸ਼ਿਕਾਇਤ ਦਰਜ ਕਰੋ।
ਜੁਡੀਸ਼ੀਅਲ ਕੌਂਸਲ ਦੀ ਭਾਸ਼ਾ ਪਹੁੰਚ ਸੇਵਾਵਾਂ ਬਾਰੇ ਸ਼ਿਕਾਇਤ ਦਰਜ ਕਰੋ
ਜੇਕਰ ਤੁਸੀਂ California ਅਦਾਲਤਾਂ ਦੀ ਵੈੱਬਸਾਈਟ 'ਤੇ ਹੋਸਟ ਕੀਤੇ ਗਏ ਜੁਡੀਸ਼ੀਅਲ ਕੌਂਸਲ ਦੀਆਂ ਮੀਟਿੰਗਾਂ, ਫਾਰਮਾਂ ਜਾਂ ਹੋਰ ਅਨੁਵਾਦਾਂ ਬਾਰੇ ਭਾਸ਼ਾ ਪਹੁੰਚ ਸੇਵਾਵਾਂ ਦੀ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਭਾਸ਼ਾ ਪਹੁੰਚ ਸ਼ਿਕਾਇਤ ਫਾਰਮ ਨੂੰ ਭਰੋ ਅਤੇ ਸਬਮਿਟ ਕਰੋ। ਇਹ ਫਾਰਮ ਇਹਨਾਂ ਭਾਸ਼ਾਵਾਂ ਵਿੱਚ ਉਪਲਬਧ ਹੈ: (ਸਪੇਨੀ), (ਅਰਬੀ), (ਫ਼ਾਰਸੀ), (ਕੋਰੀਆਈ), (ਪੰਜਾਬੀ), (ਰੂਸੀ), (ਟੈਗਾਲੋਗ), (ਵੀਅਤਨਾਮੀ), (ਸਰਲੀਕ੍ਰਿਤ ਚੀਨੀ), ਅਤੇ (ਰਿਵਾਇਤੀ ਚੀਨੀ)।
ਨੋਟ:
1. ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਪ੍ਰਮਾਣਿਤ ਜਾਂ ਰਜਿਸਟਰ ਹੋਏ ਦੁਭਾਸ਼ੀਏ ਨੇ ਹੇਠ ਲਿਖਿਆ ਕੀਤਾ ਹੈ ਤਾਂ ਤੁਸੀਂ ਕਿਸੇ ਖਾਸ ਕੈਲੀਫੋਰਨੀਆ ਅਦਾਲਤ ਦੇ ਦੁਭਾਸ਼ੀਏ ਬਾਰੇ ਸ਼ਿਕਾਇਤ ਦਰਜ ਕਰ ਸਕਦੇ ਹੋ:
- ਅਦਾਲਤ ਦੇ ਕੈਲੀਫੋਰਨੀਆ ਨਿਯਮ, ਨਿਯਮ 2.890, ਦੁਭਾਸ਼ੀਏ ਲਈ ਪੇਸ਼ੇਵਰ ਆਚਰਣ ਦੀ ਉਲੰਘਣਾ ਕੀਤੀ ਹੈ;
- ਉਹ ਅੰਗਰੇਜ਼ੀ ਵਿੱਚ ਅਤੇ/ਜਾਂ ਅਨੁਵਾਦ ਕੀਤੀ ਜਾ ਰਹੀ ਭਾਸ਼ਾ ਵਿੱਚ ਨਿਪੁੰਨਤਾ ਨਾਲ ਵਿਆਖਿਆ ਕਰਨ ਵਿੱਚ ਅਸਮਰੱਥ ਰਿਹਾ ਹੈ;
- ਉਸਨੇ ਗਲਤ ਜਾਂ ਅਨੈਤਿਕ ਤੌਰ 'ਤੇ ਵਿਵਹਾਰ ਕਰਨ ਵਾਲੇ ਕੰਮ ਕੀਤੇ ਹਨ।
ਕਿਸੇ ਵਿਸ਼ੇਸ਼ ਅਦਾਲਤੀ ਦੁਭਾਸ਼ੀਏ ਦੇ ਸੰਬੰਧ ਵਿੱਚ ਸਿੱਧੇ ਜੁਡੀਸ਼ੀਅਲ ਕੌਂਸਲ ਕੋਲ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਅਦਾਲਤ ਦੇ ਦੁਭਾਸ਼ੀਏ ਸੰਬੰਧੀ ਸ਼ਿਕਾਇਤਾਂ ਪੰਨੇ ਤੇ ਜਾਓ।
2. ਜੇਕਰ ਤੁਹਾਡੀ ਸ਼ਿਕਾਇਤ ਅਦਾਲਤ ਦੁਆਰਾ ਦੁਭਾਸ਼ੀਏ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਜਾਂ ਅਦਾਲਤੀ ਸਟਾਫ਼, ਬੈਂਚ ਅਫਸਰਾਂ, ਜਾਂ ਸਥਾਨਕ ਦਸਤਾਵੇਜ਼ਾਂ ਅਤੇ ਅਦਾਲਤ ਦੁਆਰਾ ਪ੍ਰਦਾਨ ਕੀਤੇ ਅਨੁਵਾਦਾਂ ਬਾਰੇ ਆਮ ਸ਼ਿਕਾਇਤਾਂ ਬਾਰੇ ਹੈ, ਤਾਂ ਆਪਣੀ ਸ਼ਿਕਾਇਤ ਸਿੱਧੇ ਅਦਾਲਤ ਵਿੱਚ ਕਿਵੇਂ ਦਰਜ ਕਰਨੀ ਹੈ, ਇਸ ਬਾਰੇ ਹਿਦਾਇਤਾਂ ਲਈ ਕਿਰਪਾ ਕਰਕੇ ਅਦਾਲਤ ਦੀ ਵੈੱਬਸਾਈਟ 'ਤੇ ਜਾਓ।
ਜੁਡੀਸ਼ੀਅਲ ਕੌਂਸਲ ਸੇਵਾਵਾਂ ਦੇ ਸਬੰਧ ਵਿੱਚ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਭਾਸ਼ਾ ਪਹੁੰਚ ਸ਼ਿਕਾਇਤ ਫਾਰਮ ਦੇ ਖੇਤਰਾਂ ਵਿੱਚ ਭਰੋ ਅਤੇ ਜਦੋਂ ਤੁਸੀਂ ਇਸ ਨੂੰ ਪੂਰਾ ਕਰ ਲਓ ਤਾਂ ਸਬਮਿਟ ਬਟਨ ਦਬਾਓ ਜਾਂ ਫਾਰਮ ਨੂੰ LAP@jud.ca.gov 'ਤੇ ਈਮੇਲ ਕਰੋ। ਤੁਸੀਂ ਫਾਰਮ ਦੀ ਹਾਰਡ ਕਾਪੀ ਦਾ ਵੀ ਪ੍ਰਿੰਟ ਲੈ ਸਕਦੇ ਹੋ, ਇਸਨੂੰ ਹੱਥ ਨਾਲ ਭਰ ਸਕਦੇ ਹੋ, ਅਤੇ ਦਿਖਾਏ ਗਏ ਪਤੇ 'ਤੇ ਡਾਕ ਰਾਹੀਂ ਭੇਜ ਸਕਦੇ ਹੋ। ਤੁਹਾਡੀ ਸ਼ਿਕਾਇਤ ਮਿਲਣ ਦੇ 90 ਦਿਨਾਂ ਦੇ ਅੰਦਰ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।
ਤੁਸੀਂ ਇੱਕ ਬੇਨਾਮੀ ਸ਼ਿਕਾਇਤ ਦਰਜ ਕਰ ਸਕਦੇ ਹੋ। ਹਾਲਾਂਕਿ, ਜੇਕਰ ਸਾਨੂੰ ਵਾਧੂ ਜਾਣਕਾਰੀ ਲੈਣ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਨਹੀਂ ਹੋਵਾਂਗੇ, ਅਤੇ ਨਾਲ ਹੀ ਅਸੀਂ ਤੁਹਾਡੀ ਸ਼ਿਕਾਇਤ ਦੇ ਹੱਲ ਬਾਰੇ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਵੀ ਨਹੀਂ ਹੋਵਾਂਗੇ।
ਜੁਡੀਸ਼ੀਅਲ ਕੌਂਸਲ ਭਾਸ਼ਾ ਪਹੁੰਚ ਸਰੋਤਾਂ ਜਾਂ ਸੇਵਾਵਾਂ ਬਾਰੇ ਸ਼ਿਕਾਇਤ ਜਾਂ ਸੁਝਾਅ ਦਰਜ ਕਰਨ ਲਈ ਤੁਹਾਡਾ ਧੰਨਵਾਦ।